ਕੁਸ਼ਤੀ ਸੰਘ ਅਤੇ ਖਿਡਾਰੀਆਂ ਵਿਚਾਲੇ ਹੋਏ ਝਗੜੇ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਸਵੇਰੇ ਹਰਿਆਣਾ ਦੇ ਬਹਾਦਰਗੜ੍ਹ ਦੇ ਛਾਰਾ ਪਿੰਡ ਪਹੁੰਚੇ। ਇੱਥੇ ਰਾਹੁਲ ਗਾਂਧੀ ਨੇ ਅਖਾੜੇ 'ਚ ਪਹਿਲਵਾਨਾਂ ਨਾਲ ਦੋ-ਦੋ ਹੱਥ ਕੀਤੇ।ਭਾਰਤੀ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਵਜੋਂ ਬ੍ਰਿਜ ਭੂਸ਼ਨ ਸ਼ਰਨ ਸਿੰਘ ਦੇ ਵਿਸ਼ਵਾਸਪਾਤਰ ਸੰਜੈ ਸਿੰਘ ਦੀ ਚੋਣ ਕਾਰਨ ਪੈਦਾ ਹੋਏ ਵਿਵਾਦ ਦੇ ਮੱਦੇਨਜ਼ਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਹਰਿਆਣਾ ਦੇ ਝੱਜਰ ਵਿੱਚ ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਅਤੇ ਹੋਰ ਪਹਿਲਵਾਨਾਂ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਓਲੰਪਿਕ ਖਿਡਾਰੀ ਬਜਰੰਗ ਪੂਨੀਆ ਨਾਲ ਮੈਟ 'ਤੇ ਕੁਸ਼ਤੀ ਕੀਤੀ ਅਤੇ ਖੇਡ ਦੀਆਂ ਤਕਨੀਕਾਂ ਵੀ ਸਿੱਖੀਆਂ। ਰਾਹੁਲ ਗਾਂਧੀ ਨੇ ਪਹਿਲਵਾਨਾਂ ਦੇ ਰੋਜ਼ਾਨਾ ਦੇ ਕੰਮਾਂ ਬਾਰੇ ਜਾਣਕਾਰੀ ਲਈ।
.
Rahul Gandhi got into a wrestling match, see how he did two hands in the arena.
.
.
.
#rahulgandhi #congresspunjab #punjabnews
~PR.182~